ਸ੍ਰੀ ਅਨੰਦਪੁਰ ਸਾਹਿਬ ‘ਚ ਨਜਾਇਜ਼ ਮਾਈਨਿੰਗ ਵਾਲੀ ਥਾਂ ‘ਤੇ ਪਹੁੰਚੇ ਬਿਕਰਮ ਸਿੰਘ ਮਜੀਠੀਆ | Anadpur

b63478825db05d9ab566418a622ba68fd36567f96efa31ab1fd3318462d48386.webp

Anandpur

 

PTC News Desk: ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਖੇੜਾ ਕਮਲੋਟ ਜੋ ਕਿ ਨਜਾਇਜ਼ ਮਾਈਨਿੰਗ ਕਰਕੇ ਸਵਾਲਾਂ ‘ਚ ਆਇਆ ਸੀ ‘ਤੇ ਅੱਜ ਨਜਾਇਜ਼ ਮਾਈਨਿੰਗ ਵਾਲੀ ਥਾਂ ‘ਤੇ ਅਕਾਲੀ ਦੱਲ ਦੇ ਸੀਨੀਅਰ ਆਗੂ ਅਤੇ ਜਨਰਲ ਸੱਕਤਰ ਬਿਕਰਮ ਸਿੰਘ ਮਜੀਠੀਆ ਆਪਣੇ ਸਮਰਥਕਾਂ ਨਾਲ ਪਹੁੰਚ ਗਏ। ਜਿਥੇ ਉਨ੍ਹਾਂ ਨਜਾਇਜ਼ ਮਾਈਨਿੰਗ ਦਾ ਭਾਂਡਾ ਫੋੜ ਕੀਤਾ ਅਤੇ ਪੂਰਾ ਮਾਮਲਾ ਜੱਗ ਜਾਹਿਰ ਕੀਤਾ ਹੈ। 

ਇਸ ਦਰਮਿਆਨ ਅਕਾਲੀ ਆਗੂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਅਧੀਨ ਸਰਕਾਰ ਦੇ ਭ੍ਰਿਸ਼ਟ ਆਗੂਆਂ ਦੀ ਮਿਲੀਭੁਗਤ ਅਧੀਨ ਇਹ ਕਾਲਾ ਕਾਰਾ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਆਪ’ ਮੰਤਰੀ ਹਰਜੋਤ ਬੈਂਸ ਅਤੇ ਐੱਸ.ਐੱਸ.ਪੀ ਸੋਨੀ ਦੀ ਮਿਲੀਭੁਗਤ ਕਰਕੇ ਪੰਜਾਬ ਦੇ ਲੋਕ ਪਰੇਸ਼ਾਨ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ CBI ਜਾਂਚ ਹੋਵੇ, ਜਿਸ ਨਾਲ ਸਾਰਾ ਸੱਚ ਲੋਕਾਂ ਸਾਹਮਣੇ ਆ ਜਾਵੇਗਾ।

ਅਕਾਲੀ ਆਗੂ ਨੇ ਇਲਜ਼ਾਮ ਲਾਇਆ ਕਿ ‘ਆਪ’ ਮੰਤਰੀ ਹਰਜੋਤ ਬੈਂਸ, ਉਨ੍ਹਾਂ ਦੇ ਚਾਚਾ ਬਚਿੱਤਰ ਸਿੰਘ ਅਤੇ ਚਾਚਾ ਦੇ ਸਾਢੂ ਟਿੱਕਾ ਸਿੰਘ ਅਤੇ ਪਿਤਾ ਸੋਹਣ ਸਿੰਘ ਇਸ ਕੰਮ ਦੇ ਕਰਤਾ ਧਰਤਾ ਹਨ। ਉਨ੍ਹਾਂ ਕਿਹਾ ਕਿ ਇੱਕ ਡੇਢ ਸਾਲ ‘ਚ 3 ਮਾਈਨਿੰਗ ਮੰਤਰੀ ਬਦਲੇ ਜਾ ਚੁੱਕੇ ਹਨ। ਇਸਦਾ ਮਤਲਬ ਹੈ ਕਿ ਮੀਤ ਹੇਅਰ ਵੀ ਇਸ ‘ਚ ਸ਼ਾਮਲ ਸਨ ਤਾਂ ਹੀ ਉਨ੍ਹਾਂ ਨੂੰ ਕਸੂਰਵਾਰ ਜਾਣਨ ਤੋਂ ਬਾਅਦ ਵੀ ਬਣਦੀ ਸਜ਼ਾ ਦੇਣ ਦੀ ਬਜਾਏ ਸਿਰਫ ਮਹਿਕਮਾ ਬਦਲ ਦਿੱਤਾ ਗਿਆ ਹੈ। 

ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਮੀਤ ਹੇਅਰ ਦੇ ਸ਼ਾਨਦਾਰ ਵੱਡੇ ਪੱਧਰ ‘ਤੇ ਹੋਏ ਵਿਆਹ ਦੇ ਸਪੌਂਸਰ ਵੀ ਮਾਈਨਿੰਗ ਮਾਫ਼ੀਆ ਹੀ ਸੀ, ਜਿਸ ਦੀ ਇੰਟੈਲੀਜੈਂਸ ਇੰਪੁੱਟ ਵੀ ਹੈ। ਦੂਜੇ ਪਾਸੇ ਸਰਕਾਰ ਕਹਿੰਦੀ ਹੈ ਕਿ ਅਸੀਂ ਇਸ ਵਿਭਾਗ ਤੋਂ 20,000 ਕਰੋੜ ਜਨਰੇਟ ਕਰਾਂਗੇ, ਅਜਿਹੀ ਲੁੱਟ ਦੇ ਦਰਮਿਆਨ ਕਿਵੇਂ ਰੀਵੇਨਿਊ ਜਨਰੇਟ ਕੀਤਾ ਜਾ ਸਕਦਾ। ਇਹ ਵੱਡੇ ਸਵਾਲ ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ‘ਤੇ ਖੜੇ ਕੀਤੇ ਹਨ। 

ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨੂੰ ਦੱਸਿਆ ਕਿ ਪਿੰਡ ਖੇੜਾ ਕਮਲੋਟ ਦੀ ਇਹ ਸਾਈਟ ਮੈਨੂਅਲ ਮਾਈਨਿੰਗ ਲਈ ਆਕਸ਼ਨ ਕੀਤੀ ਗਈ ਹੈ। ਪਰ ਜਿਸ ਹਿਸਾਬ ਨਾਲ ਵੱਡੇ ਪੱਧਰ ‘ਤੇ ਇੱਥੇ ਟਿੱਪਰ ਚੱਲ ਰਹੇ ਨੇ, ਉਨ੍ਹਾਂ ਨੂੰ ਮੈਨੂਅਲੀ ਨਹੀਂ ਭਰਿਆ ਜਾ ਸਕਦਾ ਅਤੇ ਇਸ ਲਈ JCB ਅਤੇ ਵੱਡੀਆਂ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਹੈ। ਜਿਨ੍ਹਾਂ ਨੂੰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਥੋਂ ਭਜਾ ਦਿੱਤਾ ਗਿਆ।
d9e3276b27cbd645c76dc11cc7054eb319cbe23b9716546a15c9a061de076e81.webp

ਉਨ੍ਹਾਂ ਕਿਹਾ ਕਿ ਸਰਕਾਰ ਦੇ ਲੋਕਾਂ ਵੱਲੋਂ ਜਿੱਥੇ NGT ਅਤੇ ਵਾਤਾਵਰਨ ਸਬੰਧੀ ਨਿਯਮਾਂ ਦੀ ਧੱਜੀਆਂ ਉਡਾਇਆ ਜਾ ਰਹੀਆਂ ਨੇ, ਉਥੇ ਹੀ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਅੱਖਾਂ ‘ਚ ਵੀ ਘੱਟਾ ਪਾਇਆ ਜਾ ਰਿਹਾ ਹੈ। ਜਿਸਦੀ ਉੱਚ ਪੱਧਰੀ ਜਾਂਚ ਲਾਮਜ਼ੀ ਤੌਰ ‘ਤੇ ਹੋਣੀ ਚਾਹੀਦੀ ਹੈ। 

Source link

Leave a Reply

Your email address will not be published. Required fields are marked *